Kirtaniya of Guru Ghar”
Bhai Ravinder Singh Raj, Bhai Harpreet Singh Raj of Patiala
Head: Khalsa Prachar Mission (Reg:) Patiala
Bhai Ravinder Singh ‘Raj’ [7 July 1984 ] and Bhai Harpreet Singh Raj [26 October 1986] born at Bharat Nagar, Rasulpur Said Patiala, Patiala spent their childhood under the education of father Sr. Balwinder Singh ji and mother Sr. Mati Balbir Kaur ji. . Due to the rites and efforts of his parents, he got the guhti of Gurmati from his childhood. At the age of about 9 years, Bhai Ravinder Singh Raj started taking Santhya of Gurbani from Giani Sucha Singh Ji. Also, younger brother Harpreet Singh continued to connect Raj with Gurbani 6 years in a row Gurbani for Santhya. Then the desire to perform kirtan arose in Bhai Sahib’s mind. In 1998, Bhai Arjan Singh ji started learning Kirtan from Azad ji for about 4 years. Then Prof. Baljit Singh ji, Ustad Surinder Singh ji, Prof. Shamsher Singh Karir Sahib and Ustad Prin: Sukhwant Singh ji Javadi Kala Wale, learned Kirtan from all these great teachers and also Harpreet Singh Raj continued to learn tabla. Education great brother Bhai Ravinder Singh Raj. Then Ustad Juzar Singh ji and Ustad Sri Jagmohan Sharma ji took the higher education of tabla. While learning kirtan, Bhai Sahib also got the service of doing kirtan. In the year 2000, at village Sandaud near Malerkotla, in the year 2001, he served in the Guru Ghar at village Kharal in Haryana, then from 2003 for 15 consecutive years, Gur: Sahib Panchayati Tripadi Patiala. Served at Now Bhai Sahib’s Jatha is doing the service of Kirtan and Gurmat Prachar at the world level and according to the orders of the Sangat.
Bhai Sahib’s younger brother Prince Harpreet Singh Raj has been serving on the tabla since the beginning of Kirtan. Both the brothers have done a lot in the kirtan world and the religious field together. Many CDs of Bhai Sahib’s jatha have also come in the market. Both the brothers had the idea from their childhood that they have to do something different in life. Giving fruit to this thought, Satguru ji started the service of Khalsa Mission Public School Free education center (C.B.S.E. pattern) school. No fee of any kind is charged from the children studying in this school. Bhai Ravinder Singh Raj and Principal Harpreet Singh Raj of Patiala work hard and passionately for the development of this school.
“ਗੁਰੂ ਘਰ ਦੇ ਕੀਰਤਨੀਏ”
ਭਾਈ ਰਵਿੰਦਰ ਸਿੰਘ ਰਾਜ, ਭਾਈ ਹਰਪ੍ਰੀਤ ਸਿੰਘ ਰਾਜ ਪਟਿਆਲਾ ਵਾਲੇ
ਮੁੱਖੀ : ਖਾਲਸਾ ਪ੍ਰਚਾਰ ਮਿਸ਼ਨ (ਰਜਿ:) ਪਟਿਆਲਾ
ਭਾਰਤ ਨਗਰ, ਰਸੂਲਪੁਰ ਸੈਦਾਂ ਪਟਿਆਲਾ ਵਿਖੇ ਜਨਮੇ ਭਾਈ ਰਵਿੰਦਰ ਸਿੰਘ ‘ਰਾਜ'[7 ਜੁਲਾਈ 1984 ] ਅਤੇ ਭਾਈ ਹਰਪ੍ਰੀਤ ਸਿੰਘ ਰਾਜ[26 ਅਕਤੂਬਰ 1986] ਪਟਿਆਲਾ ਵਾਲਿਆਂ ਨੇ ਪਿਤਾ ਸ੍ਰ.ਬਲਵਿੰਦਰ ਸਿੰਘ ਜੀ ਅਤੇ ਮਾਤਾ ਸ੍ਰੀ ਮਤੀ ਬਲਬੀਰ ਕੌਰ ਜੀ ਦੀ ਸਿਖਿਆ ਹੇਠ ਬਚਪਨ ਗੁਜ਼ਾਰਿਆ। ਮਾਤਾ-ਪਿਤਾ ਦੇ ਸੰਸਕਾਰ ਅਤੇ ਯਤਨਾ ਸਦਕਾ ਬਚਪਨ ਤੋਂ ਹੀ ਗੁਰਮਤਿ ਦੀ ਗੁੜ੍ਹਤੀ ਮਿਲੀ। ਤਕਰੀਬਨ 9 ਸਾਲ ਦੀ ਉਮਰ ਵਿੱਚ ਭਾਈ ਰਵਿੰਦਰ ਸਿੰਘ ਰਾਜ ਨੇ ਗੁਰਬਾਣੀ ਦੀ ਸੰਥਿਆ ਗਿਅਨੀ ਸੁੱਚਾ ਸਿੰਘ ਜੀ ਪਾਸੋਂ ਲੈਣੀ ਆਰੰਭ ਕੀਤੀ| ਨਾਲ ਨਾਲ ਛੋਟੇ ਵੀਰ ਹਰਪ੍ਰੀਤ ਸਿੰਘ ਰਾਜ ਨੂੰ ਵੀ ਗੁਰਬਾਣੀ ਨਾਲ ਜੋੜਦੇ ਰਹੇ| 6 ਸਾਲ ਲਗਾਤਾਰ ਗੁਰਬਾਣੀ ਸੰਥਿਆ ਲਈ। ਫਿਰ ਭਾਈ ਸਾਹਿਬ ਦੇ ਮਨ ਵਿੱਚ ਕੀਰਤਨ ਕਰਨ ਦਾ ਚਾਅ ਪੈਦਾ ਹੋਇਆ। ਸੰਨ 1998 ਵਿੱਚ ਭਾਈ ਅਰਜਨ ਸਿੰਘ ਜੀ ਅਜ਼ਾਦ ਪਾਸੋਂ ਕੀਰਤਨ ਸਿਖਣਾ ਆਰੰਭ ਕੀਤਾ ਤਕਰੀਬਨ 4 ਸਾਲ ਭਾਈ ਅਰਜਨ ਸਿੰਘ ਜੀ ਅਜ਼ਾਦ ਜੀ ਕੋਲੋਂ ਕੀਰਤਨ ਸਿਖਿਆ ਫਿਰ ਪ੍ਰੋ: ਬਲਜੀਤ ਸਿੰਘ ਜੀ, ਉਸਤਾਦ ਸੁਰਿੰਦਰ ਸਿੰਘ ਜੀ, ਪ੍ਰੋ: ਸ਼ਮਸ਼ੇਰ ਸਿੰਘ ਕਰੀਰ ਸਾਹਿਬ ਅਤੇ ਉਸਤਾਦ ਪ੍ਰਿੰ: ਸੁਖਵੰਤ ਸਿੰਘ ਜੀ ਜਵੱਦੀ ਕਲਾ ਵਾਲੇ, ਇਨ੍ਹਾਂ ਸਾਰਿਆਂ ਮਹਾਨ ਉਸਤਾਦਾਂ ਪਾਸੋਂ ਕੀਰਤਨ ਦੀ ਸਿੱਖਿਆ ਲਈ ਅਤੇ ਨਾਲ ਨਾਲ ਹਰਪ੍ਰੀਤ ਸਿੰਘ ਰਾਜ ਤਬਲੇ ਦੀ ਸਿਖਿਆ ਲੈਂਦੇ ਰਹੇ ਸ਼ੁਰੂਆਤੀ ਸਿਖਿਆ ਵਡੇ ਵੀਰ ਭਾਈ ਰਵਿੰਦਰ ਸਿੰਘ ਰਾਜ ਪਾਸੋ ਲਈ ਫਿਰ ਤਬਲੇ ਦੀ ਉਚੇਰੀ ਸਿਖਿਆ ਉਸਤਾਦ ਜੁਜ਼ਾਰ ਸਿੰਘ ਜੀ ਅਤੇ ਉਸਤਾਦ ਸ੍ਰੀ ਜਗਮੋਹਨ ਸ਼ਰਮਾ ਜੀ ਪਾਸੋ ਲਈ। ਕੀਰਤਨ ਸਿੱਖਣ ਦੇ ਦੌਰਾਨ ਹੀ ਭਾਈ ਸਾਹਿਬ ਨੂੰ ਕੀਰਤਨ ਕਰਨ ਦੀ ਸੇਵਾ ਵੀ ਮਿੱਲ ਗਈ ।ਸੰਨ 2000 ਵਿੱਚ ਮਲੇਰਕੋਟਲਾ ਦੇ ਨੇੜੇ ਪਿੰਡ ਸੰਦੌੜ ਵਿਖੇ ਸੰਨ 2001 ਵਿੱਚ ਹਰਿਅਣਾ ਦੇ ਪਿੰਡ ਖਰਾਲ ਵਿਖੇ ਗੁਰੁ ਘਰ ਦੀ ਸੇਵਾ ਨਿਭਾਈ ਫਿਰ 2003 ਤੋਂ ਲਗਾਤਾਰ 15 ਸਾਲ ਗੁਰ:ਸਾਹਿਬ ਪੰਚਾਇਤੀ ਤ੍ਰਿਪੜੀ ਪਟਿਆਲਾ ਵਿਖੇ ਸੇਵਾ ਨਿਭਾਉਦੇ ਰਹੇ। ਹੁਣ ਭਾਈ ਸਾਹਿਬ ਦਾ ਜੱਥਾ ਵਰਲਡ ਲੇਵਲ ਤੇ ਸੰਗਤਾਂ ਦੇ ਹੁਕਮ ਅਨੁਸਾਰ ਕੀਰਤਨ ਅਤੇ ਗੁਰਮਤਿ ਪ੍ਰਚਾਰ ਦੀ ਸੇਵਾ ਨਿਭਾ ਰਹੇ ਹਨ।
ਕੀਰਤਨ ਦੀ ਆਰੰਭਤਾ ਤੋਂ ਹੀ ਭਾਈ ਸਾਹਿਬ ਦੇ ਛੋਟੇ ਭਰਾ ਪ੍ਰਿੰ: ਹਰਪ੍ਰੀਤ ਸਿੰਘ ਰਾਜ ਤਬਲੇ ਤੇ ਸੇਵਾ ਨਿਭਾ ਰਹੇ ਹਨ। ਦੋਵੇਂ ਭਰਾਵਾਂ ਨੇ ਮਿਲ ਕੇ ਕੀਰਤਨ ਜਗਤ ਅਤੇ ਧਾਰਮਿਕ ਖੇਤਰ ਵਿੱਚ ਬਹੁਤ ਮਲਾਂ ਮਾਰੀਆਂ ਹਨ।ਭਾਈ ਸਾਹਿਬ ਦੇ ਜਥੇ ਦੀਆਂ ਕਈ ਸੀਡੀਆਂ ਵੀ ਮਾਰਕੀਟ ਵਿੱਚ ਆਈਆਂ ਹਨ।
ਦੋਵੇ ਭਰਾਵਾਂ ਦੀ ਬਚਪਨ ਤੋਂ ਹੀ ਇਹ ਸੋਚ ਸੀ ਕਿ ਜੀਵਨ ਵਿੱਚ ਕੁਝ ਵਖਰਾ ਕੰਮ ਕਰਨਾ ਹੈ। ਇਸੇ ਸੋਚ ਨੂੰ ਫਲ ਲਾਂਉਦਿਆਂ ਸਤਿਗੁਰੂ ਜੀ ਨੇ ਖਾਲਸਾ ਮਿਸ਼ਨ ਪਬਲਿਕ ਸਕੂਲ Free education centre (C.B.S.E. pattern ) ਸਕੂਲ ਦੀ ਸੇਵਾ ਝੋਲੀ ਪਾਈ। ਇਸ ਸਕੂਲ ਵਿਚ ਪੜ੍ਹਨ ਵਾਲੇ ਬਚਿਆਂ ਤੋਂ ਕਿਸੇ ਪ੍ਰਕਾਰ ਦੀ ਕੋਈ ਫੀਸ ਨਹੀ ਲਈ ਜਾਂਦੀ। ਭਾਈ ਰਵਿੰਦਰ ਸਿੰਘ ਰਾਜ ਅਤੇ ਪ੍ਰਿੰ:ਹਰਪ੍ਰੀਤ ਸਿੰਘ ਰਾਜ ਪਟਿਆਲਾ ਵਾਲਿਆਂ ਵਲੋਂ ਬੜੀ ਮਿਹਨਤ ਅਤੇ ਸ਼ੌਕ ਨਾਲ ਇਸ ਸਕੂਲ ਦੀ ਚੜਦੀਕਲਾ ਲਈ ਕਾਰਜ ਕੀਤੇ ਜਾਂਦੇ ਹਨ।ਇਹ ਸਕੂਲ ਭਾਈ ਸਾਹਿਬ ਦੇ ਜੱਥੇ ਅਤੇ ਆਪ ਸੰਗਤਾਂ ਦੇ ਦਸਵੰਧ ਨਾਲ ਹੀ ਚਲਦਾ ਹੈ।